ਸਮੱਗਰੀ 'ਤੇ ਜਾਓ

ਜੋਰਦਾਨੋ ਬਰੂਨੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਰਦਾਨੋ ਬਰੂਨੋ
ਲਿਵਰੇ ਦੂ ਰੈਕਟੀਅਰ (Livre du recteur) ਦੀ ਲੱਕੜ ਦੀ ਉਕਰਾਈ ਦੇ ਉੱਪਰ ਅਧਾਰਿਤ ਬਰੂਨੋ ਦੀ ਮੂਰਤ, 1578
ਜਨਮ
ਫ਼ਿਲੀਪੋ ਬਰੂਨੋ

1548
ਮੌਤ17 ਫ਼ਰਵਰੀ 1600 (ਉਮਰ 51–52)
ਮੌਤ ਦਾ ਕਾਰਨਜ਼ਿੰਦਾ ਜਲਾਇਆ
ਕਾਲਪੁਨਰਜਾਗਰਣ ਫਲਸਫਾ
ਖੇਤਰਪੱਛਮੀ ਦਰਸ਼ਨ
ਸਕੂਲਪੁਨਰਜਾਗਰਣ ਮਾਨਵਵਾਦ
ਨਵ ਅਫ਼ਲਾਤੂਨਵਾਦ
ਨਵ ਪਾਈਥਾਗੋਰਸਵਾਦ
ਮੁੱਖ ਰੁਚੀਆਂ
ਫਲਸਫਾ, ਬ੍ਰਹਿਮੰਡ ਵਿਗਿਆਨ, ਅਤੇ ਹਿਸਾਬ
ਮੁੱਖ ਵਿਚਾਰ
ਬ੍ਰਹਿਮੰਡੀ ਅਨੇਕਵਾਦ

ਜੋਰਦਾਨੋ ਬਰੂਨੋ (ਇਤਾਲਵੀ: Giordano Bruno) ਜਨਮ ਫ਼ਿਲਿਪੋ ਬਰੂਨੋ,(1548 – 17 ਫ਼ਰਵਰੀ 1600) ਇਟਲੀ ਦਾ ਇੱਕ ਦਾਰਸ਼ਨਿਕ, ਹਿਸਾਬਦਾਨ ਅਤੇ ਖਗੋਲ ਸਿਧਾਂਤਕਾਰ ਸੀ।[3][4] ਉਸਨੂੰ ਉਸਦੇ ਬ੍ਰਹਿਮੰਡੀ ਸਿਧਾਂਤਾਂ ਲਈ ਜਾਣਿਆ ਜਾਂਦਾ ਹੈ, ਜੋ ਕਿ ਉਸ ਸਮੇਂ ਪ੍ਰਚੱਲਿਤ ਕਾਪਰਨਿਕਸ ਦੇ ਨਮੂਨੇ ਦਾ ਸੰਕਲਪ ਅਧਾਰਿਤ ਵਿਸਤਾਰ ਸੀ। ਉਸਨੇ ਇਹ ਵਿਚਾਰ ਪੇਸ਼ ਕੀਤਾ ਸੀ ਕਿ ਤਾਰੇ ਬਹੁਤ ਦੂਰ ਦੇ ਸੂਰਜ ਹਨ ਅਤੇ ਉਨ੍ਹਾਂ ਦੇ ਆਪਣੇ ਵੱਖਰੇ ਗ੍ਰਹਿ ਹਨ, ਅਤੇ ਉਸਨੇ ਇਹ ਸੰਭਾਵਨਾ ਵੀ ਪੇਸ਼ ਕੀਤੀ ਸੀ ਕਿ ਹੋਰਾਂ ਗ੍ਰਹਿਆਂ ਉੱਪਰ ਵੀ ਅਲੱਗ ਤਰ੍ਹਾਂ ਦਾ ਜੀਵਨ ਹੋ ਸਕਦਾ ਹੈ, ਜਿਸਨੂੰ ਕਿ ਦਰਸ਼ਨ ਅਤੇ ਵਿਗਿਆਨ ਵਿੱਚ ਬ੍ਰਹਿੰਮਡੀ ਅਨੇਕਵਾਦ ਕਿਹਾ ਜਾਂਦਾ ਹੈ। ਉਸਨੇ ਇਹ ਵੀ ਕਿਹਾ ਸੀ ਕਿ ਬ੍ਰਹਿਮੰਡ ਅਨੰਤ ਹੈ ਅਤੇ ਇਸਦਾ ਕੋਈ ਨਿਸ਼ਚਿਤ ਕੇਂਦਰ ਨਹੀਂ ਹੈ।

ਉਸਨੂੰ ਕੈਥੋਲਿਕ ਚਰਚ ਨੇ ਅਫਵਾਹਾਂ ਫੈਲਾਉਣ ਦਾ ਆਰੋਪ ਲਾਕੇ ਜ਼ਿੰਦਾ ਜਲਾਉਣ ਦੀ ਸਜ਼ਾ ਦਿੱਤੀ ਗਈ ਸੀ। ਆਪਣੀ ਮੌਤ ਤੋਂ ਬਾਅਦ ਉਹ ਬਹੁਤ ਮਸ਼ਹੂਰ ਹੋ ਗਿਆ ਸੀ। ਉਨੀਵੀਂ-ਵੀਹਵੀਂ ਸਦੀ ਦੇ ਸਮੀਖਿਅਕਾਂ ਨੇ ਉਸਨੂੰ "ਸੁਤੰਤਰ ਚਿੰਤਕ ਤੇ ਆਧੁਨਿਕ ਵਿਗਿਆਨਕ ਵਿਚਾਰਾਂ ਦਾ ਮੋਢੀ" ਮੰਨਿਆ ਹੈ।[5][6]

ਜੀਵਨ

[ਸੋਧੋ]

ਜਿਓਰਦਾਨੋ ਬਰੂਨੋ ਦਾ ਜਨਮ ਦਾ ਨਾਂ ਫ਼ਿਲਿਪੋ ਬਰੂਨੋ ਸੀ। ਜਿਓਰਦਾਨੋ ਨਾਂ ਤਾਂ ਉਸ ਨਾਲ ਈਸਾਈ ਪਾਦਰੀ ਬਣਨ ਵੇਲੇ ਜੁੜਿਆ। ਉਸ ਦਾ ਜਨਮ 1548 ਵਿੱਚ ਇਟਲੀ ਦੇ ਨਗਰ ਨੋਲਾ ਵਿੱਚ ਜੋਹਵਾਨੀ ਬਰੂਨੋ ਨਾਂ ਦੇ ਇੱਕ ਫ਼ੌਜੀ ਦੇ ਘਰ ਹੋਇਆ। ਮਾਂ ਦਾ ਨਾਂ ਫ਼ਰਾਲੀਸਾ ਸੈਵੋਲੀਨੋ ਸੀ। 1562 ਵਿੱਚ ਪੜ੍ਹਨ ਵਾਸਤੇ ਮਾਪਿਆਂ ਨੇ ਉਸ ਨੂੰ ਨੇਪਲਸ ਭੇਜਿਆ ਜਿੱਥੇ ਉਸ ਨੇ ਸੇਂਟ ਅਗਸਟੀਨ ਦੇ ਨਾਂ ’ਤੇ ਬਣੇ ਇੱਕ ਮੱਠ ਵਿੱਚ ਪੜ੍ਹਾਈ ਕੀਤੀ ਤੇ ਸਟੇਡੀਅਮ ਜਨਰੇਲ ਵਿੱਚੋਂ ਵੀ ਕੁਝ ਸਿੱਖਿਆ ਹਾਸਲ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹ ਕੈਥੋਲਿਕ ਸਾਧਾਂ ਦੇ ਦੋਮੀਨੀਆਈ ਸੰਘ ਵਿੱਚ ਪ੍ਰਚਾਰਕ ਵਜੋਂ ਸ਼ਾਮਲ ਹੋ ਗਿਆ। ਇਸੇ ਸਮੇਂ ਉਹ ਫਿਲਿਪੋ ਬਰੂਨੋ ਤੋਂ ਜਿਓਰਦਾਨੋ ਬਰੂਨੋ ਬਣਿਆ।

ਦਰਸ਼ਨ

[ਸੋਧੋ]

ਉਸ ਦੀ ਫ਼ਲਸਫ਼ੇ ਤੇ ਧਰਮ ਦੇ ਖੇਤਰ ਦੀ ਵਿਦਵਤਾ ਦੇ ਮੱਦੇਨਜ਼ਰ 1572 ਵਿੱਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ। ਜੁਲਾਈ 1575 ਵਿੱਚ ਉਸ ਨੇ ਪਾਦਰੀ ਬਣਨ ਲਈ ਨਿਸ਼ਚਿਤ ਕੋਰਸ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਧਾਰਮਿਕ ਹਲਕਿਆਂ ਵਿੱਚ ਪਸਰੇ ਅੰਧ-ਵਿਸ਼ਵਾਸਾਂ ਤੇ ਗ਼ੈਰ-ਵਿਗਿਆਨਕ ਧਾਰਨਾਵਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਉਹ ਦਲੀਲ ਨਾਲ ਲੋਕਾਂ ਨੂੰ ਅੰਧ-ਵਿਸ਼ਵਾਸ ਛੱਡ ਕੇ ਧਰਮ ਦੇ ਤੱਤ ਸਾਰ ਨਾਲ ਜੁੜਨ ਦਾ ਪ੍ਰਚਾਰ ਕਰਦਾ।[7]

ਹਵਾਲੇ

[ਸੋਧੋ]
  1. Leo Catana (2005). The Concept of Contraction in Giordano Bruno's Philosophy. Ashgate Pub. ISBN 978-0754652618. When Bruno states in De la causa that matter provides the extension of particulars, he follows Averroes.
  2. Bouvet, Molière; avec une notice sur le théâtre au XVIIe siècle, une biographie chronologique de Molière, une étude générale de son oeuvre, une analyse méthodique du "Malade", des notes, des questions par Alphonse (1973). Le malade imaginaire; L'amour médecin. Paris: Bordas. p. 23. ISBN 978-2-04-006776-2.{{cite book}}: CS1 maint: multiple names: authors list (link)
  3. Gatti, Hilary. Giordano Bruno and renaissance science: Broken lives and organizational power. Cornell University Press, 2002, 1
  4. Bruno was a mathematician and philosopher, but is not considered an astronomer by the modern astronomical community, as there is no record of him carrying out physical observations, as was the case with Brahe, Kepler, and Galileo. Pogge, Richard W. http://www.astronomy.ohio-state.edu/~pogge/Essays/Bruno.html 1999.
  5. Gatti, Hilary (2002). Giordano Bruno and Renaissance Science: Broken Lives and Organizational Power. Ithaca, NY: Cornell University Press. pp. 18–19. ISBN 978-0801487859. Retrieved 21 March 2014. For Bruno was claiming for the philosopher a principle of free thought and inquiry which implied an entirely new concept of authority: that of the individual intellect in its serious and continuing pursuit of an autonomous inquiry… It is impossible to understand the issue involved and to evaluate justly the stand made by Bruno with his life without appreciating the question of free thought and liberty of expression. His insistence on placing this issue at the center of both his work and of his defense is why Bruno remains so much a figure of the modern world. If there is, as many have argued, an intrinsic link between science and liberty of inquiry, then Bruno was among those who guaranteed the future of the newly emerging sciences, as well as claiming in wider terms a general principle of free thought and expression.
  6. Montano, Aniello (2007). Antonio Gargano (ed.). Le deposizioni davanti al tribunale dell'Inquisizione. Napoli: La Città del Sole. p. 71. In Rome, Bruno was imprisoned for seven years and subjected to a difficult trial that analyzed, minutely, all his philosophical ideas. Bruno, who in Venice had been willing to recant some theses, become increasingly resolute and declared on 21 December 1599 that he 'did not wish to repent of having too little to repent, and in fact did not know what to repent.' Declared an unrepentant heretic and excommunicated, he was burned alive in the Campo dei Fiori in Rome on Ash Wednesday, 17 February 1600. On the stake, along with Bruno, burned the hopes of many, including philosophers and scientists of good faith like Galileo, who thought they could reconcile religious faith and scientific research, while belonging to an ecclesiastical organization declaring itself to be the custodian of absolute truth and maintaining a cultural militancy requiring continual commitment and suspicion.
  7. "ਵਿਗਿਆਨ ਦਾ ਪਹਿਲਾ ਸ਼ਹੀਦ ਬਰੂਨੋ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-22. Retrieved 2018-09-23.[permanent dead link]