ਪੇਅਰ ਬੋਰਦੀਓ
ਪੇਅਰ ਬੋਰਦੀਓ | |
---|---|
ਜਨਮ | 1 ਅਗਸਤ 1930 |
ਮੌਤ | 23 ਜਨਵਰੀ 2002 ਪੈਰਿਸ, ਫਰਾਂਸ | (ਉਮਰ 71)
ਅਲਮਾ ਮਾਤਰ | ਈਕੋਲ ਨਾਰਮਲ ਸੁਪੇਰੀਅਰ, ਯੂਨੀਵਰਸਿਟੀ ਆਫ ਪੈਰਿਸ[1] |
ਕਾਲ | 20 ਵੀਂ ਸਦੀ ਦਾ ਫ਼ਲਸਫ਼ਾ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਸੰਰਚਨਾਵਾਦ · ਜੈਨੇਟਿਕ ਸੰਰਚਨਾਵਾਦ[2] · ਆਲੋਚਨਾਤਮਿਕ ਸਮਾਜ ਸ਼ਾਸਤਰ |
ਅਦਾਰੇ | [[ਏਕੋਲ ਪ੍ਰੋਟੀਕ ਡੇਸ ਹੌਟੇਸ ਏਟਿਉਡਸ (1975 ਤੋਂ ਪਹਿਲਾਂ) · ਐਕੋਲ ਡੇਸ ਹੌਟਸ ਏਟਿਉਡਸ ਏਨ ਸਾਇੰਸ ਸੋਸ਼ਲਜ਼]] (1975 ਦੇ ਬਾਅਦ) · ਕੋਲੇਜ ਡੀ ਫਰਾਂਸ |
ਮੁੱਖ ਰੁਚੀਆਂ | ਸੱਤਾ · ਪ੍ਰਤੀਕਮਈ ਹਿੰਸਾ · ਅਕਾਦਮੀਆ · ਇਤਿਹਾਸਕ ਢਾਂਚੇ · ਵਿਸ਼ਾ ਵਿਸ਼ੇਸ਼ ਏਜੰਟ |
ਮੁੱਖ ਵਿਚਾਰ | ਸੱਭਿਆਚਾਰਕ ਪੂੰਜੀ · "ਫੀਲਡ" · ਹੈਬੀਤਸ · ਡੌਕਸਾ · ਸਮਾਜਿਕ ਭਰਮ · ਪ੍ਰਤੀਬਿੰਬਤਾ · ਸਮਾਜਿਕ ਪੂੰਜੀ · ਸਿੰਬਲ ਦੀ ਰਾਜਧਾਨੀ · ਪ੍ਰਤੀਕਮਈ ਹਿੰਸਾ } ਅਭਿਆਸ ਸਿਧਾਂਤ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ |
ਪੇਅਰ ਫ਼ੇਲਿਕੁਸ ਬੋਰਦੀਓ (ਫ਼ਰਾਂਸੀਸੀ: [buʁdjø]; 1 ਅਗਸਤ 1930 – 23 ਜਨਵਰੀ 2002) ਇੱਕ ਫਰਾਂਸੀਸੀ ਸਮਾਜ-ਸ਼ਾਸਤਰੀ, ਨਰ-ਸ਼ਾਸਤਰੀ,[3] ਦਾਰਸ਼ਨਿਕ, ਅਤੇ ਜਨਤਕ ਬੁਧੀਜੀਵੀ ਸੀ।[4]ਸਿੱਖਿਆ ਦੇ ਸਮਾਜ ਸ਼ਾਸਤਰ, ਸਮਾਜ ਸ਼ਾਸਤਰ ਦੇ ਸਿਧਾਂਤ ਅਤੇ ਸੁਹਜ ਸ਼ਾਸਤਰ ਦੇ ਸਮਾਜ ਸ਼ਾਸਤਰ ਵਿੱਚ ਬੌਰਡੀਯੂ ਦੇ ਪ੍ਰਮੁੱਖ ਯੋਗਦਾਨਾਂ ਨੇ ਕਈ ਸਬੰਧਤ ਅਕਾਦਮਿਕ ਖੇਤਰਾਂ (ਜਿਵੇਂ ਕਿ ਮਾਨਵ ਵਿਗਿਆਨ, ਮੀਡੀਆ ਅਤੇ ਸਭਿਆਚਾਰਕ ਅਧਿਐਨ, ਸਿੱਖਿਆ), ਲੋਕਪਸੰਦ ਸਭਿਆਚਾਰ ਅਤੇ ਕਲਾਵਾਂ ਵਿੱਚ ਵਿਸ਼ਾਲ ਪ੍ਰਭਾਵ ਪਾਇਆ ਹੈ। ਆਪਣੇ ਅਕਾਦਮਿਕ ਕੈਰੀਅਰ ਦੇ ਦੌਰਾਨ ਉਹ ਮੁੱਖ ਤੌਰ ਤੇ ਪੈਰਿਸ ਵਿੱਚ ਸਮਾਜ ਵਿਗਿਆਨਾਂ ਵਿੱਚ ਐਡਵਾਂਸਡ ਸਟੱਡੀਜ਼ ਦੇ ਸਕੂਲ ਅਤੇ ਕੋਲਜੀ ਡੀ ਫਰਾਂਸ ਨਾਲ ਜੁੜਿਆ ਹੋਇਆ ਸੀ।
ਬੋਰਦੀਓ ਦਾ ਕੰਮ ਮੁੱਖ ਤੌਰ 'ਤੇ ਸਮਾਜ ਵਿੱਚ ਸ਼ਕਤੀਆਂ ਦੀ ਗਤੀਸ਼ੀਲਤਾ ਨਾਲ ਸੰਬੰਧਿਤ ਸੀ, ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਵੱਖ-ਵੱਖ ਅਤੇ ਸੂਖਮ ਤਰੀਕਿਆਂ ਨਾਲ ਜਿਨ੍ਹਾਂ ਰਾਹੀਂ ਸ਼ਕਤੀ ਦਾ ਤਬਾਦਲਾ ਹੁੰਦਾ ਹੈ ਅਤੇ ਸਮਾਜਿਕ ਵਿਵਸਥਾ ਨੂੰ ਪੀੜ੍ਹੀ ਦੇ ਅੰਦਰ ਅਤੇ ਪੀੜ੍ਹੀ ਦਰ ਪੀੜ੍ਹੀ ਬਰਕਰਾਰ ਰੱਖਿਆ ਜਾਂਦਾ ਹੈ। ਪੱਛਮੀ ਫ਼ਲਸਫ਼ੇ ਦੀ ਆਦਰਸ਼ਵਾਦੀ ਰਵਾਇਤ ਦੇ ਵਿਰੋਧ ਵਿੱਚ, ਉਸ ਦੇ ਕੰਮ ਨੇ ਅਕਸਰ ਸਮਾਜਿਕ ਜੀਵਨ ਦੀ ਭੌਤਿਕ ਪ੍ਰਕਿਰਤੀ `ਤੇ ਅਤੇ ਸਮਾਜਿਕ ਗਤੀਸ਼ੀਲਤਾ ਵਿੱਚ ਅਭਿਆਸ ਅਤੇ ਸਾਕਾਰਤਾ ਦੀ ਭੂਮਿਕਾ `ਤੇ ਜ਼ੋਰ ਦਿੱਤਾ। ਉਸਨੇ ਮਾਰਟਿਨ ਹੈਡੇਗਰ, ਲੁਡਵਿਗ ਵਿਟਗਨਸਟਾਈਨ, ਮੌਰਿਸ ਮੇਰਲੇਊ ਪੌਂਟੀ, ਐਡਮੰਡ ਹਸਰਲ, ਜੌਰਜ ਕੌਂਗੁਲੀਮ, ਕਾਰਲ ਮਾਰਕਸ, ਗਾਸਟੋਨ ਬੈਚਲਡ, ਮੈਕਸ ਵੈਬਰ, ਏਮੀਲ ਦੁਰਖਿਮ, ਲੇਵੀ ਸਤਰੋਸ, ਅਰਵਿਨ ਪੈਨੋਫਸਕੀ, ਅਤੇ ਮਾਰਸੇਲ ਮੌਸ (ਅਤੇ ਹੋਰਨਾਂ), ਦੇ ਸਿਧਾਂਤਾਂ ਨੂੰ ਅਧਾਰ ਬਣਾਉਂਦੇ ਹੋਏ ਉਸ ਦੇ ਖੋਜ ਨੇ ਨਵੇਂ ਖੋਜੀ ਢਾਂਚੇ ਅਤੇ ਵਿਧੀਆਂ ਦੀ ਪਹਿਲ ਕੀਤੀ ਅਤੇ (ਪੂੰਜੀ ਦੇ ਰਵਾਇਤੀ ਆਰਥਿਕ ਰੂਪਾਂ ਦੇ ਉਲਟ) ਪੂੰਜੀ ਦੇ ਸਭਿਆਚਾਰਕ, ਸਮਾਜਿਕ, ਅਤੇ ਪ੍ਰਤੀਕਮਈ ਰੂਪਾਂ, ਸੱਭਿਆਚਾਰਕ ਮੁੜ-ਉਤਪਾਦਨ, ਵਿਚਰਨ, ਖੇਤਰ ਜਾਂ ਸਥਾਨ, ਅਤੇ ਪ੍ਰਤੀਕਮਈ ਹਿੰਸਾ ਵਰਗੇ ਪ੍ਰਭਾਵਸ਼ਾਲੀ ਸੰਕਲਪ ਪੇਸ਼ ਕੀਤੇ। ਬੋਰਦੀਓ ਉੱਤੇ ਇੱਕ ਹੋਰ ਪ੍ਰਭਾਵਸ਼ਾਲੀ ਛਾਪ ਬਲੇਸ ਪਾਸਕਲ ਦੀ ਸੀ, ਜਿਸ ਦੇ ਸਨਮਾਨ ਵਿੱਚ ਬੋਰਦੀਓ ਨੇ ਆਪਣੀ ਕਿਤਾਬ ਪਾਸਕਾਲੀਅਨ ਮੈਡੀਟੇਸ਼ਨਜ਼ ਦਾ ਸਿਰਲੇਖ ਰੱਖਿਆ। ਸਿੱਖਿਆ ਦੇ ਸਮਾਜ ਸ਼ਾਸਤਰ, ਸਮਾਜ ਸ਼ਾਸਤਰ ਦੇ ਸਿਧਾਂਤ ਅਤੇ ਸੁਹਜ ਸ਼ਾਸਤਰ ਦੇ ਸਮਾਜ ਸ਼ਾਸਤਰ ਦੇ ਮੁੱਖ ਯੋਗਦਾਨ ਕਈ ਸੰਬੰਧਿਤ ਅਕਾਦਮਿਕ ਖੇਤਰਾਂ (ਜਿਵੇਂ ਕਿ ਮਾਨਵ ਵਿਗਿਆਨ, ਮੀਡੀਆ ਅਤੇ ਸੱਭਿਆਚਾਰਕ ਅਧਿਐਨ, ਸਿੱਖਿਆ), ਲੋਕਪਸੰਦ ਸੱਭਿਆਚਾਰ, ਅਤੇ ਕਲਾਵਾਂ ਵਿੱਚ ਵਿਸ਼ਾਲ ਪ੍ਰਭਾਵ ਪਾ ਚੁੱਕੇ ਹਨ।
ਬੋਰਦੀਓ ਦੀ ਸਭ ਤੋਂ ਜਾਣੀ-ਪਛਾਣੀ ਕਿਤਾਬ ਡਿਸਟਿੰਕਸ਼ਨ: ਏ ਸੋਸ਼ਲ ਕ੍ਰਿਟਿਕ ਆਫ਼ ਦ ਜੱਜਮੈਂਟ ਆਫ਼ ਟੇਸਟ (1979) ਹੈ। ਇੰਟਰਨੈਸ਼ਨਲ ਸੋਸ਼ਿਆਲੋਜੀਕਲ ਐਸੋਸੀਏਸ਼ਨ ਨੇ 20 ਵੀਂ ਸਦੀ ਦੇ ਛੇਵੇਂ ਸਭ ਤੋਂ ਮਹੱਤਵਪੂਰਨ ਸਮਾਜਿਕ ਕਾਰਜ ਵਜੋਂ ਇਸ ਕਿਤਾਬ ਦਾ ਨਿਰਣਾ ਕੀਤਾ ਸੀ।[5] ਇਸ ਵਿੱਚ, ਬੋਰਦੀਓ ਦੀ ਦਲੀਲ ਹੈ ਕਿ ਸੁਆਦ ਦੇ ਨਿਰਣੇ ਸੋਸ਼ਲ ਪੋਜੀਸ਼ਨ ਨਾਲ ਸੰਬੰਧਤ ਹਨ, ਜਾਂ ਹੋਰ ਜ਼ਿਆਦਾ ਠੀਕ, ਉਹ ਖ਼ੁਦ ਸੋਸ਼ਲ ਪੋਜੀਸ਼ਨਿੰਗ ਦੀਆਂ ਕਾਰਵਾਈਆਂ ਹਨ। ਉਸ ਨੇ ਆਪਣੀ ਦਲੀਲ ਬਾਹਰਮੁਖੀ ਸੰਰਚਨਾਵਾਂ ਦੇ ਅੰਦਰਵਿਸ਼ੇ ਨੂੰ ਕਿਵੇਂ ਸਮਝਣਾ ਹੈ, ਵਰਗੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿਚ, ਗਿਣਨਾਤਮਕ ਸਰਵੇਖਣਾਂ ਅਤੇ ਉਹਨਾਂ ਤੋਂ ਡੈਟਾ, ਤਸਵੀਰਾਂ ਅਤੇ ਮੁਲਾਕਾਤਾਂ ਅਤੇ ਸਮਾਜਿਕ ਥਿਊਰੀ ਦੇ ਮੌਲਿਕ ਸੁਮੇਲ ਨਾਲ ਪੇਸ਼ ਕੀਤੀ ਹੈ। ਇਸ ਪ੍ਰਕ੍ਰਿਆ ਵਿੱਚ, ਉਸਨੇ ਵਿਅਕਤੀ ਉੱਤੇ ਬਾਹਰੀ ਸਮਾਜਿਕ ਸੰਰਚਨਾਵਾਂ ਅਤੇ ਵਿਅਕਤੀਗਤ ਤਜ਼ਰਬੇ ਦੋਹਾਂ ਦੇ ਪ੍ਰਭਾਵਾਂ ਦਾ ਮੇਲ-ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ।
ਸੂਚਨਾ
[ਸੋਧੋ]- ↑ At the time, the ENS was part of the University of Paris according to the decree of 10 November 1903.
- ↑ Patrick Baert and Filipe Carreira da Silva, Social Theory in the Twentieth Century and Beyond, Polity, 2010, p. 34.
- ↑ Bourdieu, P. "Outline of a Theory of Practice". Cambridge: Cambridge University Press.
- ↑ Douglas Johnson. "Obituary: Pierre Bourdieu | Books". The Guardian. Retrieved 2014-04-20.
- ↑ "ISA - Books of the Century". www.isa-sociology.org. Retrieved 2015-09-28.
ਬਾਹਰੀ ਲਿੰਕ
[ਸੋਧੋ]- ਪੇਅਰ ਬੋਰਦੀਓ ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ
- Pierre Bourdieu ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- SocioSite: Famous Sociologists - Pierre Bourdieu Archived 2016-12-31 at the Wayback Machine. Information resources on life, academic work and intellectual influence of Pierre Bourdieu. Editor: dr. Albert Benschop (University of Amsterdam).