ਸਮੱਗਰੀ 'ਤੇ ਜਾਓ

ਲੁੰਪਨ ਪ੍ਰੋਲਤਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੁੰਪਨ ਪ੍ਰੋਲਤਾਰੀ, ਸ਼ਬਦ ਦੀ ਪਹਿਲੀ ਵਾਰ ਵਰਤੋਂ ਕਾਰਲ ਮਾਰਕਸ ਨੇ ਮਜ਼ਦੂਰ ਜਮਾਤ ਦੀ ਉਸ ਪਰਤ ਲਈ ਕੀਤੀ ਸੀ ਜਿਸ ਦੇ ਕਦੇ ਵੀ ਜਮਾਤੀ ਚੇਤਨਾ ਹਾਸਲ ਕਰਨ ਦੇ ਆਸਾਰ ਨਹੀਂ ਹੁੰਦੇ ਅਤੇ ਜੋ ਸਮਾਜਕ ਤੌਰ ਤੇ ਲਾਹੇਵੰਦ ਉਤਪਾਦਨ ਵਿੱਚ ਸ਼ਾਮਲ ਨਹੀਂ ਹੋ ਸਕਦੀ ਅਤੇ ਨਾ ਹੀ ਇਹ ਇਨਕਲਾਬੀ ਸੰਘਰਸ਼ ਦੇ ਕੰਮ ਦੀ ਹੁੰਦੀ ਹੈ; ਸਗੋਂ ਵਰਗਰਹਿਤ ਸਮਾਜ ਦੀ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹੁੰਦੀ ਹੈ।[1] ਇਹਡਾ ਮੂਲ ਜਰਮਨ ਸ਼ਬਦ ਲੁੰਪਨਪ੍ਰੋਲੇਤੇਰੀਅਰ (Lumpenproletarier) ਹੈ, ਜਿਸਦਾ ਸ਼ਬਦੀ ਅਰਥ "ਬਦਮਾਸ" ਅਤੇ "ਖਪਰੈਲ" ਹੈ। ਪ੍ਰੋਲਤਾਰੀ ਦੀ ਪਰਿਭਾਸ਼ਾ ਸਭ ਤੋਂ ਪਹਿਲਾਂ ਮਾਰਕਸ ਅਤੇ ਫਰੈਡਰਿਕ ਏਂਗਲਜ ਨੇ ਦ ਜਰਮਨ ਆਇਡੀਆਲੋਜੀ (1845) ਵਿੱਚ ਸੂਤਰਬਧ ਕੀਤੀ ਸੀ।

ਹਵਾਲੇ

[ਸੋਧੋ]