ਸਮੱਗਰੀ 'ਤੇ ਜਾਓ

ਪੰਨਾ:ਮਾਓ ਜ਼ੇ-ਤੁੰਗ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅਸਰ ਹੇਠ ਸ਼ਹਿਰਾਂ ਉੱਤੇ ਕਬਜਾ ਕਰਨ ਲਈ ਕੁਝ ਹਮਲੇ ਕੀਤੇ ਗਏ। ਪਰ ਇਨ੍ਹਾਂ ਨਾਲ ਪਾਰਟੀ ਅਤੇ ਲਾਲ ਫੌਜ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ, ਖਾਸ ਕਰ ਚਾਂਗੜਾ ਸ਼ਹਿਰ ਉੱਤੇ ਕਬਜਾ ਕਰਨ ਦੀ ਦੂਸਰੀ ਕੋਸ਼ਿਸ਼ ਵੇਲੇ। ਇਸ ਅਸਫਲਤਾ ਨਾਲ ਲੀ ਲੀ ਸਾਨ ਦੀ ਮਾਅਰਕੇਬਾਜ ਨੀਤੀ ਰੱਦ ਹੋ ਗਈ ਅਤੇ ਉਸ ਨੂੰ ਪੋਲਿਟ ਬਿਓਰੋ ਵਿਚੋਂ ਹਟਾ ਕੇ ਰੂਸ ਭੇਜ ਦਿੱਤਾ ਗਿਆ। ਸ਼ਹਿਰਾਂ ਉੱਤੇ ਕਬਜਾ ਕਰਨ ਵਾਲੀ ਇਸ ਨੀਤੀ ਉੱਤੇ ਚੱਲਣ ਨਾਲ ਜੋ ਨੁਕਸਾਨ ਹੋ ਉਸ ਨੇ ਪਾਰਟੀ ਦੇ ਕਾਡਰ ਵਿੱਚ ਕੁਝ ਨਿਰਾਸ਼ਾ ਵੀ ਪੈਦਾ ਕੀਤੀ। ਪਾਰਟੀ ਵਿੱਚ ਆਏ ਨਿਰਾਸ਼ਾਵਾਦੀ ਵਿਚਾਰਾਂ ਨੂੰ ਦੂਰ ਕਰਨ ਲਈ ਜਨਵਰੀ 1930 ਵਿੱਚ ਮਾਓ ਨੇ ਪਾਰਟੀ ਨੂੰ ਮਸ਼ਹੂਰ ਪੱਤਰ ਲਿਖਿਆ, “ਇੱਕ ਚੰਗਿਆੜੀ ਜੰਗਲ ਨੂੰ ਜਲਾ ਸਕਦੀ ਹੈ। ਇਸ ਵਿੱਚ ਉਸ ਨੇ ਇਨਕਲਾਬੀ ਸਥਿਤੀ ਨੂੰ ਘਟਾ ਕੇ ਅੰਗਣ ਅਤੇ ਲੜਾਈ ਵਿੱਚ ਇੱਕ ਜਗ੍ਹਾ ਹੋਈ ਹਾਰ ਨੂੰ ਸਮੁੱਚੀ ਇਨਕਲਾਬੀ ਸਥਿਤੀ 'ਤੇ ਲਾਗੂ ਕਰ ਦੇਣਾ ਜਾਂ ਦੂਸਰੇ ਪਾਸੇ ਇਨਕਲਾਬੀ ਤਾਕਤਾਂ ਦਾ ਰੋਲ ਬਹੁਤ ਵਧਾ ਕੇ ਅਤੇ ਦੁਸ਼ਮਣ ਦੀ ਤਾਕਤ ਘਟਾ ਕੇ ਦੇਖਣ ਦੇ ਦੋਹਾਂ ਰੁਝਾਨਾਂ ਨੂੰ ਰੱਦ ਕਰਦਿਆਂ ਇਨਕਲਾਬੀ ਸਥਿਤੀ ਦਾ ਸੰਤੁਲਿਤ ਮੁਲਅੰਕਣ ਪੇਸ਼ ਕੀਤਾ। ਇਸ ਪੱਤਰ ਵਿੱਚ ਉਨ੍ਹਾਂ ਨੇ ਪਿਛਲੇ ਤਿੰਨ ਸਾਲ ਦੀ ਲੜਾਈ ਦੌਰਾਨ ਹਾਸਲ ਤਜਰਬੇ ਵਿਚੋਂ ਸਿੱਟੇ ਕੱਢਦਿਆਂ ਲੜਾਈ ਦੇ ਦਾਅਪੇਚਾਂ ਦਾ ਵਰਣਨ ਕੀਤਾ ਜੋ ਸਾਰੀ ਦੁਨੀਆ ਵਿੱਚ ਗੁਰੀਲਾ ਲੜਾਈ ਲਈ ਅਪਣਾਏ ਜਾਣ ਲੱਗੇ। ਇਨ੍ਹਾਂ ਵਿਚੋਂ ਕੁਝ ਨੁਕਤੇ ਹੇਠ ਲਿਖੇ ਸਨ — ਜਨਤਾ ਨੂੰ ਉਭਾਰਨ ਲਈ ਆਪਣੀਆਂ ਤਾਕਤਾਂ ਨੂੰ ਖਿਲਾਰ ਦਿਓ, ਦੁਸ਼ਮਣ ਨਾਲ ਨਜਿੱਠਣ ਲਈ ਆਪਣੀਆਂ ਫੌਜਾਂ ਨੂੰ ਇਕਾਗਰ ਕਰੋ। ਦੁਸ਼ਮਣ ਅੱਗੇ ਵਧਦਾ ਹੈ, ਅਸੀਂ ਪਿੱਛਲ-ਮੋੜਾ ਕੱਟਦੇ ਹਾਂ, ਦੁਸ਼ਮਣ ਟਿਕ ਕੇ ਬੈਠਦਾ ਹੈ, ਅਸੀਂ ਪ੍ਰੇਸ਼ਾਨ ਕਰਦੇ ਹਾਂ; ਦੁਸ਼ਮਣ ਥੱਕਦਾ ਹੈ, ਅਸੀਂ ਹਮਲਾ ਕਰਦੇ ਹਾਂ; ਦੁਸ਼ਮਣ ਪਿੱਛੇ ਮੁੜਦਾ ਹੈ, ਅਸੀਂ ਉਸ ਦਾ ਪਿੱਛਾ ਕਰਦੇ ਹਾਂ। ਸਥਾਈ ਆਧਾਰ ਇਲਾਕਿਆਂ ਵਿੱਚ ਪਸਾਰਾ ਕਰਨ ਲਈ ਲਹਿਰਾਂ ਵਿੱਚ ਅੱਗੇ ਵਧਣ ਦੀ ਨੀਤੀ ਵਰਤੋ; ਜਦੋਂ ਸ਼ਕਤੀਸ਼ਾਲੀ ਦੁਸ਼ਮਣ ਪਿੱਛਾ ਕਰ ਰਿਹਾ ਹੋਵੇ, ਪਾਸਿਆਂ ਤੋਂ ਘੇਰਾ ਪਾਉਣ ਦੀ ਨੀਤੀ ਅਮਲ ਵਿੱਚ ਲਿਆਵੋ। ਇਹ ਦਾਅਪੇਚ ਇੱਕ ਜਾਲ ਸੁੱਟਣ ਵਾਂਗ ਹਨ; ਹਰ ਪਲ ਸਾਨੂੰ ਇਸ ਨੂੰ ਸੁੱਟਣ ਜਾਂ ਇਸ ਨੂੰ ਸਮੇਟਣ ਦੇ ਯੋਗ ਹੋਣਾ ਚਾਹੀਦਾ ਹੈ। ਅਸੀਂ ਜਨਤਾ ਨੂੰ ਜਿੱਤਣ ਲਈ ਚੌਤਰਫਾ ਜਾਲ ਵਿਛਾਉਂਦੇ ਹਾਂ ਅਤੇ ਦੁਸ਼ਮਣ ਨਾਲ ਨਜਿੱਠਣ ਲਈ ਇਸ ਨੂੰ ਸਮੇਟਦੇ ਹਾਂ। ਮਾਓ ਜ਼ੇ-ਤੁੰਗ /53