ਸਮੱਗਰੀ 'ਤੇ ਜਾਓ

ਪੰਨਾ:ਮਾਓ ਜ਼ੇ-ਤੁੰਗ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਕਲਾਬ ਤੋਂ ਬਾਅਦ ਮਾਓ ਜ਼ੇ ਤੁੰਗ ਅੱਗੇ ਇਨਕਲਾਬ ਤੋਂ ਬਾਅਦ ਪਹਿਲਾ ਕਾਰਜ ਚੀਨ ਨੂੰ ਵਿਕਾਸ ਦੇ ਰਾਹ ਉੱਤੇ ਤੋਰਨ ਦਾ ਸੀ, ਲੋਕਾਂ ਦੇ ਉਹ ਸੁਪਨੇ ਪੂਰੇ ਕਰਨ ਦਾ ਸੀ ਜੋ ਚੀਨੀ ਕਮਿਊਨਿਸਟਾਂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਜਗਾਏ ਸਨ। ਚੀਨ ਵੀ ਉਹ ਜਿਸ ਦੀ ਆਬਾਦੀ ਜਿਆਦਾ ਸੀ ਅਤੇ ਖੇਤੀ ਪੈਦਾਵਾਰ ਘੱਟ ਸੀ, ਜਿੱਥੇ ਭੁੱਖਮਰੀ, ਗਰੀਬੀ, ਅਣਪੜ੍ਹਤਾ ਅਤੇ ਰੂੜ੍ਹੀਵਾਦੀ ਰਸਮਾਂ ਦਾ ਰਾਜ ਰਿਹਾ ਸੀ। ਉਪਰੋਂ ਪਿਛਲੇ 20-25 ਸਾਲ ਤੋਂ ਖਾਨਾਜੰਗੀ ਅਤੇ ਜਾਪਾਨੀ ਹਮਲੇ ਨੇ ਤਬਾਹੀ ਮਚਾ ਰੱਖੀ ਸੀ। ਇਨ੍ਹਾਂ ਹਾਲਤਾਂ ਵਿੱਚ ਪੁਨਰ ਉਸਾਰੀ ਦਾ ਕਾਰਜ ਕਰਨਾ ਸੀ ਅਤੇ ਲੰਮੀ ਜੰਗ ਵਿੱਚ ਥੱਕੀ ਲਾਲ ਫੌਜ ਨੂੰ ਵੀ ਜਿੱਤ ਦੇ ਮਾਹੌਲ ਵਿੱਚ ਹੁਣ ਆਰਾਮ ਦਾ ਮੌਕਾ ਦੇਣਾ ਸੀ। ਪਰ ਕੁਝ ਮਹੀਨਿਆਂ ਬਾਅਦ ਹੀ ਇਸ ਨੂੰ ਕੋਰੀਆ ਵਿੱਚ ਭਰਾਤਰੀ ਮਦਦ ਲਈ ਜਾਣਾ ਪਿਆ। ਕੋਰੀਆ, ਚੀਨ ਅਤੇ ਜਾਪਾਨ ਦੇ ਵਿਚਕਾਰ ਪੈਂਦਾ ਛੋਟਾ ਜਿਹਾ ਦੇਸ਼ ਹੈ ਜੋ ਚੀਨ ਨਾਲ ਜਮੀਨੀ ਤੌਰ 'ਤੇ ਜੁੜਿਆ ਹੋਇਆ ਹੈ ਅਤੇ ਜਾਪਾਨ ਵੱਲ ਸਮੁੰਦਰ ਕੋਰੀਆ ਅਤੇ ਜਾਪਾਨ ਨੂੰ ਵੱਖ ਕਰਦਾ ਹੈ। ਸੰਸਾਰ ਜੰਗ ਮੁੱਕਣ ’ਤੇ ਕੋਰੀਆ ਦੇ ਉਤਰੀ ਹਿੱਸੇ ਵਿੱਚ ਰੂਸ ਦੀ ਸਹਾਇਤਾ ਨਾਲ ਕਿਮ ਉਲ ਸੁੰਗ ਦੀ ਅਗਵਾਈ ਹੇਠ ਕਮਿਊਨਿਸਟ ਸੱਤਾ ਕਾਇਮ ਹੋ ਗਈ ਜਦ ਕਿ ਦੱਖਣੀ ਹਿੱਸੇ ਵਿੱਚ ਅਮਰੀਕਾ ਅਤੇ ਬ੍ਰਿਟੇਨ ਦੇ ਪੱਖ ਦੀ ਸਰਕਾਰ ਆ ਗਈ। ਇਨ੍ਹਾਂ ਦੋਹਵਾਂ ਹਿੱਸਿਆਂ ਵਿਚਕਾਰ ਲੜਾਈ ਛਿੜ ਗਈ ਜਿਸ ਵਿੱਚ ਪਹਿਲਾਂ ਤਾਂ ਉਤਰੀ ਕੋਰੀਆ ਦੀਆਂ ਫੌਜਾਂ ਦੱਖਣੀ ਕੋਰੀਆ ਵਿੱਚ ਬਹੁਤ ਅੱਗੇ ਵਧ ਗਈਆਂ ਪਰ ਆਪਣੀ ਕਠਪੁਤਲੀ ਸਰਕਾਰ ਨੂੰ ਹਾਰਦਿਆਂ ਦੇਖ ਕੇ ਅਮਰੀਕਾ ਨੇ ਆਪਣੀਆਂ ਫੌਜਾਂ ਭੇਜ ਦਿੱਤੀਆਂ ਅਤੇ ਉਤਰੀ ਹਿੱਸੇ ਉੱਤੇ ਬਹੁਤ ਭਿਆਨਕ ਬੰਬਾਰੀ ਸ਼ੁਰੂ ਕਰ ਦਿੱਤੀ। ਕਿਸੇ ਕਮਿਊਨਿਸਟ ਦੇਸ਼ ਨੂੰ ਅਮਰੀਕਾ ਵੱਲੋਂ ਇਉਂ ਕੁਚਲੇ ਜਾਣਾ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਬਹੁਤ ਨਮੋਸ਼ੀ ਵਾਲੀ ਗੱਲ ਸੀ। ਇਸ 'ਤੇ ਸਟਾਲਿਨ ਨੇ ਮਾਓ ਜ਼ੇ ਤੁੰਗ ਨੂੰ ਤਾਰ ਭੇਜ ਕੇ ਕਿਹਾ ਕਿ ਚੀਨ ਉਤਰੀ ਕੋਰੀਆ ਦੀ ਮਦਦ ਲਈ ਆਪਣੀਆਂ ਫੌਜਾਂ ਭੇਜੇ ਕਿਉਂਕਿ ਚੀਨ ਦੀ ਮਾਓ ਜ਼ੇ-ਤੁੰਗ /72