ਗਰੇਫ਼ਾਈਟ
ਦਿੱਖ
ਗਰੇਫ਼ਾਈਟ | |
---|---|
ਆਮ | |
ਵਰਗ | ਕੁਦਰਤੀ ਖਣਿਜ ਤੱਤ |
ਫ਼ਾਰਮੂਲਾ (ਵਾਰ-ਵਾਰ ਆਉਂਦੀ ਇਕਾਈ) | C |
ਸ਼ਟਰੁੰਟਸ ਵਰਗੀਕਰਨ | 01.CB.05a |
ਰਵੇ ਦੀ ਇਕਰੂਪਤਾ | ਛੇਕੋਣੀ ਜਾਲ H-M ਸੰਕੇਤ: (6/m 2/m 2/m) ਸਪੇਸ ਗਰੁੱਪ: P 63/mmc |
ਇੱਕ ਸੈੱਲ | a = 2.461 Å, c = 6.708 Å; Z = 4 |
ਸ਼ਨਾਖ਼ਤ | |
ਰੰਗ | ਕਾਲਾ ਸਲੇਟੀ, ਗੁੜਾ ਨੀਲਾ ਰੋਸ਼ਨੀ 'ਚ |
ਬਲੌਰ ਦੀ ਆਦਤ | ਛੇਕੋਣਾ ਚਪਟਾ |
ਬਲੌਰੀ ਪ੍ਰਬੰਧ | ਛੇਕੋਣਾ |
ਜੌੜੇ ਬਣਾਉਂਣਾ | ਹੁਣ |
ਤਰੇੜ | ਬੁਨਿਆਦੀ ਪੁਰਨ {0001} |
ਟੋਟੇ | ਪੇਪੜੀਦਾਰ |
ਤਪ | ਨਾਨ-ਲਚਕਦਾਰ |
ਮੋਹਸ ਸਕੇਲ ਤੇ ਕਠੋਰਤਾ | 1–2 |
ਚਮਕ | ਧਾਤਵੀਂ |
ਲਕੀਰ | ਕਾਲਾ |
Diaphaneity | ਅਪਾਰਦਰਸ਼ੀ, ਬਹੁਤ ਮਹੀਨ ਪਰਤ ਹੀ ਪਾਰਦਰਸ਼ੀ ਹੁੰਦੀ ਹੈ |
ਸੰਘਣਾਪਣ | 2.09–2.23 ਗ੍ਰਾਮ/ਸਮ3 |
ਪ੍ਰਕਾਸ਼ੀ ਲੱਛਣ | ਯੂਨੀਐਕਸਲ (–) |
Pleochroism | ਸਖ਼ਤ |
ਘੁਲਣਸ਼ੀਲਤਾ | ਪਿਘਲੀ ਹੋਈ Ni |
ਹੋਰ ਗੁਣ | ਬਿਜਲੀ ਦਾ ਚਾਲਕ, ਸਾਬਨ ਵਰਗਾ |
ਹਵਾਲੇ | [1][2][3] |
ਗਰੇਫ਼ਾਈਟ ਵਿੱਚ ਹਰ ਇੱਕ ਕਾਰਬਨ ਪ੍ਰਮਾਣੂ ਇਕਹਰਾ ਸਹਿ-ਸੰਯੋਜਕ ਬੰਧਨਾਂ ਰਾਹੀ ਕੇਵਲ ਤਿੰਨ ਗੁਆਂਢੀ ਕਾਰਬਨ ਪ੍ਰਮਾਣੂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਛੇ ਕਾਰਬਨ ਪ੍ਰਮਾਣੂ ਆਪੋ ਵਿੱਚ ਸਹਿ ਸੰਯੋਜਕ ਬੰਧਨਾਂ ਨਾਲ ਜੁੜ ਕੇ ਛੇ ਭੁਜੀ ਪੱਧਰਾ ਛੱਲਾ ਬਣਾਉਂਦੇ ਹਨ। ਕਾਰਬਨ-ਕਾਰਬਨ, ਬੰਧਨ ਵਿੱਚ ਦੂਰੀ 142P.M ਹੁੰਦੀ ਹੈ। ਅਜਿਹੇ ਛੱਲੇ ਆਪੋ ਵਿੱਚ ਜੁੜੇ ਹੋਣ ਕਰ ਕੇ ਪਰਤ ਬਣਾਉਂਦੇ ਹਨ। ਗਰੇਫ਼ਾਈਟ ਦੀਆਂ ਵੱਖ-ਵੱਖ ਤਹਿਆਂ ਆਪੋ ਵਿੱਚ ਬਹੁਤ ਹੀ ਕਮਜ਼ੋਰ ਬਲ ਵਾਨਡਰ ਵਾਲਜ਼ ਬਲ ਨਾਲ ਬੱਝੀਆਂ ਹੁੰਦੀਆਂ ਹਨ। ਇਸ ਕਰ ਕੇ ਗਰੇਫ਼ਾਈਟ ਕੋਮਲ ਤੇ ਚੀਕਣਾ ਹੁੰਦਾ ਹੈ।
- ਹਰ ਕਾਰਬਨ ਪ੍ਰਮਾਣੂ ਦਾ ਚੌਥਾ ਸੰਯੋਜਕ ਇਲੈਕਟਰਾਨ ਕਿਸੇ ਹੱਦ ਤੱਕ ਮੁਕਤ ਅਵਸਥਾ ਵਿੱਚ ਹੁੰਦਾ ਹੈ ਜੋ ਸੋਖਿਆਂ ਹੀ ਉਪਲਬਧ ਹੋ ਜਾਂਦਾ ਹੈ ਅਤੇ ਬਿਜਲਈ ਖੇਤਰ ਵਿੱਚ ਅਸਾਨੀ ਨਾਲ ਗਤੀਸ਼ੀਲ ਹੋ ਜਾਂਦਾ ਹੈ। ਇਹਨਾਂ ਸੁਤੰਤਰ ਇਲੈਕਟਰਾਨਾਂ ਕਾਰਨ ਹੀ ਗਰੇਫ਼ਾਈਟ ਬਿਜਲੀ ਦਾ ਚੰਗਾ ਸੁਚਾਲਕ ਹੈ।
ਗੁਣ
[ਸੋਧੋ]- ਗਰੇਫ਼ਾਈਟ ਦੀ ਘਣਤਾ 2.2 ਗ੍ਰਾਮ/ਸਮ 3 ਹੁੰਦੀ ਹੈ ਜੋ ਕਿ ਹੀਰੇ ਤੋਂ ਘੱਟ ਹੈ।
- ਇਹ ਕੋਮਲ ਅਤੇ ਚੀਕਣਾ ਹੁੰਦਾ ਹੈ।
- ਇਹ ਬਿਜਲੀ ਦੀ ਸੁਚਾਲਕ ਹੁੰਦੀ ਹੈ।
- ਇਸ ਦੀ ਰਸਾਇਣਿਕ ਕਿਰਿਆਸ਼ੀਲਤਾ ਹੀਰੇ ਨਾਲੋਂ ਵੱਧ ਹੈ।
ਉਪਯੋਗ
[ਸੋਧੋ]- ਗਰੇਫ਼ਾਈਟ ਦੇ ਇਲੈੱਕਟ੍ਰੋਡ ਬਣਾਏ ਜਾਂਦੇ ਹਨ।
- ਇਸ ਦੀ ਵਰਤੋਂ ਭਾਰੀਆਂ ਮਸ਼ੀਨਾਂ ਦੇ ਪੁਰਜ਼ਿਆਂ ਲਈ ਸਨੇਹਕ ਜਾਂ ਲੁਬਰੀਕੇਂਟ ਵਜੋਂ ਵਰਤਿਆ ਜਾਂਦਾ ਹੈ।
- ਇਸ ਦੀ ਵਰਤੋਂ ਪੈਂਨਸਿਲਾਂ ਦੇ ਸਿੱਕੇ ਬਣਾਉਂਣ ਲਈ ਕੀਤੀ ਜਾਂਦੀ ਹੈ।
- ਐਟੋਮਿਕ ਰਿਐਕਟਰ ਵਿੱਚ ਨਿਊਟਰਾਨਾਂ ਦਾ ਵੇਗ ਸੀਮਾ ਅੰਦਰ ਲਿਆਉਣ ਲਈ ਗਰੇਫ਼ਾਈਟ ਵਰਤਿਆ ਜਾਂਦਾ ਹੈ।
ਪ੍ਰਾਪਤੀ
[ਸੋਧੋ]ਇਹ ਭਾਰਤ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਅਡੀਸਾ, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਮਿਲਦਾ ਹੈ।
-
ਸੂਖਮਦਰਸ਼ੀ ਰਾਹੀ ਚਿੱਤਰ -
ਗਰੇਫ਼ਾਈਟ ਦਾ ਇਕਾਰੀ ਹਿੱਸਾ -
ਗਰੇਫ਼ਾਈਟ ਦਾ ਤਿੰਨ ਪਰਤਾਂ ਵਾਲਾ ਚਿੱਤਰ -
ਗੋਲੀਆਂ ਅਤੇ ਤੀਲੀਆ ਦਾ ਚਿੱਤਰ -
ਪਾਸੇ ਤੋਂ ਚਿੱਤਰ -
ਸਿਧਾ ਪਾਸਾ -
ਘੁੰਮਦਾ ਹੋਇਆ ਗਰੇਫ਼ਾਈਟ
ਹਵਾਲੇ
[ਸੋਧੋ]- ↑ Graphite. Mindat.org.
- ↑ Graphite. Webmineral.com.
- ↑ Anthony, John W.; Bideaux, Richard A.; Bladh, Kenneth W. and Nichols, Monte C., ed. (1990). "Graphite". Handbook of Mineralogy (PDF). Vol. I (Elements, Sulfides, Sulfosalts). Chantilly, VA, US: Mineralogical Society of America. ISBN 0962209708.
{{cite book}}
: CS1 maint: multiple names: editors list (link)